Change Language     English
  ਰਾਜ ਪੱਧਰੀ ਬਸੰਤ ਮੇਲੇ - 2025 ਲਈ ਰਜਿਸਟ੍ਰੇਸ਼ਨ 16 ਜਨਵਰੀ ਤੋਂ 21 ਜਨਵਰੀ, 2025 ਤੱਕ ਖੁੱਲ੍ਹੀ ਰਹੇਗੀ।
27th ਜਨਵਰੀ ਅਤੇ 28th ਜਨਵਰੀ, 2025

ਰਾਜ ਪੱਧਰੀ ਬਸੰਤ ਮੇਲਾ - 2025

ਤਿਉਹਾਰ ਸ਼ੁਰੂ ਹੁੰਦਾ ਹੈ...

ਜ਼ਿਲ੍ਹਾ ਫ਼ਿਰੋਜ਼ਪੁਰ

  • ਫਿਰੋਜ਼ਪੁਰ ਦੀ ਸਥਾਪਨਾ 14ਵੀਂ ਸਦੀ ਵਿੱਚ ਫ਼ਿਰੋਜ਼ਸ਼ਾਹ ਤੁਗਲਕ ਦੁਆਰਾ ਕੀਤੀ ਗਈ ਸੀ। ਇਸ ਉਪਰੰਤ ਇਹ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਵਜੋਂ ਪ੍ਰਸਿੱਧ ਹੋਇਆ।
  • 19ਵੀਂ ਸਦੀ ਦੌਰਾਨ ਫਿਰੋਜ਼ਪੁਰ ਨੇ ਬ੍ਰਿਟਿਸ਼ ਛਾਉਣੀ ਵਜੋਂ ਅਹਿਮੀਅਤ ਹਾਸਲ ਕੀਤੀ। ਐਂਗਲੋ-ਸਿੱਖ ਯੁੱਧਾਂ (1845-46 ਅਤੇ 1848-49) ਦੌਰਾਨ, ਇਸ ਨੇ ਫਿਰੋਜ਼ਸ਼ਾਹ, ਮੁੱਦਕੀ ਅਤੇ ਸਭਰਾਓਂ ਵਿਖੇ ਤਿੱਖੀ ਲੜਾਈਆਂ ਵੇਖੀਆਂ ਜਿਨ੍ਹਾਂ ਨੇ ਇਸ ਦੇ ਇਤਿਹਾਸਕ ਲੈਂਡਸਕੇਪ 'ਤੇ ਸਥਾਈ ਪ੍ਰਭਾਵ ਛੱਡਿਆ।
  • ਫਿਰੋਜਪੁਰ ਨੂੰ 'ਸ਼ਹੀਦਾਂ ਦੀ ਧਰਤੀ' ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਭਾਰਤ ਦੀ ਅਜਾਦੀ ਦੀ ਲੜਾਈ ਵਿੱਚ ਇਸਦਾ ਬਹੁੱਤ ਵੱਡਾ ਯੋਗਦਾਨ ਹੈ। ਇਹ ਉਹੀ ਸਥਾਨ ਹੈ ਜਿੱਥੇ 1931 ਈਸਵੀ ਵਿੱਚ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸਸਕਾਰ ਕੀਤਾ ਗਿਆ ਸੀ। ਬਟੂਕੇਸ਼ਵਰ ਦੱਤ ਜਿਹਨਾਂ ਨੂੰ ਆਮ ਤੌਰ ਤੇ ਬੀ. ਕੇ. ਦੱਤ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਸਸਕਾਰ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਕੋਲ ਹੀ ਕੀਤਾ ਗਿਆ ਸੀ। ਹੁਸੈਨੀਵਾਲਾ ਸ਼ਹੀਦੀ ਯਾਦਗਾਰ ਜਿਸ ਨੂੰ ਰਾਸ਼ਟਰੀ ਸ਼ਹੀਦਾਂ ਦੀ ਯਾਦਗਾਰ ਵੀ ਕਿਹਾ ਜਾਂਦਾ ਹੈ। ਹੂਸੈਨੀਵਾਲਾ ਯਾਦਗਾਰ ਨੂੰ ਕੁਰਬਾਨੀ ਅਤੇ ਦੇਸ਼ ਭਗਤੀ ਦੇ ਪ੍ਰਤੀਕ ਵਜੋਂ ਵੀ ਜਾਣਿਆ ਜਾਂਦਾ ਹੈ।
  • ਆਜ਼ਾਦੀ ਤੋਂ ਬਾਅਦ, ਫਿਰੋਜ਼ਪੁਰ 1965 ਅਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਦੌਰਾਨ ਯੁੱਧ ਦਾ ਇੱਕ ਮਹੱਤਵਪੂਰਨ ਕੇਂਦਰ ਸੀ ਜਿੱਥੇ ਭਾਰਤੀ ਫੌਜ ਅਤੇ ਬੀਐਸਐਫ ਦੇ ਸਿਪਾਹੀਆਂ ਨੇ ਸਫਲਤਾਪੂਰਵਕ ਭਾਰਤੀ ਖੇਤਰ ਦੀ ਰੱਖਿਆ ਕੀਤੀ ਅਤੇ ਬਹੁਤ ਕੁਰਬਾਨੀਆਂ ਦਿੱਤੀਆਂ। ਹੁਸੈਨੀਵਾਲਾ ਵਿਖੇ 2006 ਵਿੱਚ ਬਹਾਦਰ ਭਾਰਤੀ ਫੌਜ ਦੇ ਜਵਾਨਾਂ ਨੂੰ ਸਮਰਪਿਤ ਇੱਕ ਜੰਗੀ ਯਾਦਗਾਰ ਬਣਾਈ ਗਈ ਸੀ। 1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਬੀਐਸਐਫ ਸਿਪਾਹੀਆਂ ਨੂੰ ਸਮਰਪਿਤ ਜੰਗੀ ਯਾਦਗਾਰ ਬਣਾਈ ਜਾ ਰਹੀ ਹੈ ਜਿਨ੍ਹਾਂ ਨੇ ਇਸ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
  • ਫਿਰੋਜ਼ਪੁਰ ਸ਼ਹਾਦਤ ਦੀ ਇੱਕ ਜੀਵਤ ਬਿਰਤਾਂਤ ਨੂੰ ਮੂਰਤੀਮਾਨ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਕੌਮ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲਿਆਂ ਦਾ ਜਜ਼ਬਾ ਸਦੀਵੀ ਤੌਰ 'ਤੇ ਆਪਣੀ ਪਛਾਣ ਵਿੱਚ ਉੱਕਰਿਆ ਰਹੇ।
ABOUT EVENT

ਰਾਜ ਪੱਧਰੀ ਬਸੰਤ ਮੇਲਾ - 2025

ਬਸੰਤ ਪੰਚਮੀ (ਦੇਵਨਾਗਰੀ: वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ:श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਹ ਸੰਗੀਤ, ਵਿੱਦਿਆ, ਸਾਹਿਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਰ ਨਾਲ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦੀ ਸ਼ੁਰੂਆਤ ਦਾ ਅਨੁਮਾਨ ਲਗਾਇਆ ਜਾਂਦਾ ਹੈ।

ਅੱਜ ਕੱਲ੍ਹ ਬਸੰਤ ਵਾਲੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਨਾਲ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ-ਥਾਂ 'ਤੇ ਪਿੰਡਾਂ ਵਿੱਚ ਨਿੱਕੇ-ਵੱਡੇ ਮੇਲੇ ਲੱਗਦੇ ਹਨ ਅਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਹਨਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਫ਼ਿਰੋਜ਼ਪੁਰ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ।

ਬਸੰਤ ਪੰਚਮੀ 'ਸ਼ੁਕਲ ਪੱਖ ਦੀ ਪੰਚਮੀ' (5ਵੇਂ ਦਿਨ) ਨੂੰ ਮਨਾਈ ਜਾਂਦੀ ਹੈ । ਚੰਨ ਦਾ ਚਮਕਦਾਰ ਪੰਦਰਵਾੜਾ ਹਿੰਦੂ ਕੈਲੰਡਰ ਵਿੱਚ 'ਮਾਘ' ਦੇ ਮਹੀਨੇ ਵਿੱਚ (ਜੋ ਕਿ ਅੰਗਰੇਜ਼ੀ ਕੈਲੰਡਰ ਵਿੱਚ ਜਨਵਰੀ-ਫ਼ਰਵਰੀ ਦੇ ਮਹੀਨੇ ਨਾਲ ਮੇਲ ਖਾਂਦਾ ਹੈ।) ਹੁੰਦਾ ਹੈ। ਇਹ ਭਾਰਤ ਵਿੱਚ ਬਸੰਤ ਰੁੱਤ ਜਾਂ ਵਸੰਤ ਰਿਤੂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
ਇਸ ਖੁਸ਼ੀ ਦੇ ਮੌਕੇ ਤੇ ਲੋਕ ਵੱਖ-ਵੱਖ ਤਰ੍ਹਾਂ ਦੇ ਸਮਾਜਕ ਤੇ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਦੇ ਹਨ। ਗਿੱਧਾ ਤੇ ਭੰਗੜਾ ਵੱਜਦਾ ਹੈ, ਲੋਕੀ-ਤਮਾਸ਼ੇ ਅਤੇ ਮੇਲੇ-ਠੇਲੇ ਲਗਦੇ ਹਨ। ਧਰਮਕ ਕੇਂਦਰਾਂ ਤੇ ਸਵੈ-ਸੇਵਾ ਭਾਵ ਨਾਲ ਕਈ ਪ੍ਰੋਗਰਾਮ ਚਲਾਏ ਜਾਂਦੇ ਹਨ। ਬਸੰਤ ਪੰਚਮੀ ਦੇ ਦਿਨ ਵਿਦਿਆ ਦੀ ਦੇਵੀ ਮਾਂ ਸਰਸਵਤੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਹ ਤਿਉਹਾਰ ਸਾਨੂੰ ਸਾਂਝ, ਖੁਸ਼ਹਾਲੀ ਅਤੇ ਪ੍ਰਕਿਰਤੀ ਨਾਲ ਜੋੜਦਾ ਹੈ। ਇਸੇ ਲਈ ਬਸੰਤ ਪੰਚਮੀ ਸਾਡੇ ਜੀਵਨ ਵਿੱਚ ਇੱਕ ਨਵੀਂ ਰੌਸ਼ਨੀ ਅਤੇ ਆਨੰਦ ਦੀ ਲਹਿਰ ਲਿਆਉਂਦੀ ਹੈ।
ਬਸੰਤ ਪੰਚਮੀ ਵਾਲੇ ਦਿਨ ਲੋਕ ਆਪਣੇ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਪ੍ਰਗਟ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ-ਬਰੰਗੇ ਹਵਾ ਵਿੱਚ ਤੈਰਦੇ ਤੇ ਨ੍ਰਿਤ ਕਰਦੇ ਪਤੰਗਾਂ ਨਾਲ਼ ਭਰ ਜਾਂਦਾ ਹੈ। ਇਸ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ ਜਿਸ 'ਤੇ ਵੰਨ-ਸੁਵੰਨੇ ਪਤੰਗਾਂ ਦੇ ਰੂਪ ਵਿੱਚ ਪੰਜਾਬੀਆਂ ਦਾ ਮਨ ਸਰਸ਼ਾਰ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ।
ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀਆਂ ਰੌਣਕਾਂ ਧੂਹ ਪਾਉਂਦੀਆਂ ਹਨ। ਲੋਕ ਪੀਲੇ ਕੱਪੜੇ ਪਾਉਂਦੇ ਹਨ। ਇਹਨਾਂ ਦਿਨਾਂ ਵਿੱਚ ਧਰਤੀ ਬੋਲਦੀ ਹੈ ਅਤੇ ਬਨਸਪਤੀ ’ਤੇ ਨਵਾਂ ਨਿਖਾਰ ਆਉਂਦਾ ਹੈ… ਸ਼ਗੂਫੇ ਫੁੱਟਦੇ ਹਨ… ਖੇਤਾਂ ਵਿੱਚ ਸਰੋਂ ਦੇ ਖਿੜੇ ਹੋਏ ਪੀਲੇ-ਪੀਲੇ ਫੁੱਲ ਮਨਮੋਹਕ ਨਜ਼ਾਰਾ ਪੇਸ਼ ਕਰਦੇ ਹਨ… ਜਿੱਥੋਂ ਤਕ ਨਜ਼ਰ ਜਾਂਦੀ ਹੈ ਖਿੜੇ ਹੋਏ ਫੁੱਲ ਨਜ਼ਰੀਂ ਪੈਂਦੇ ਹਨ... ਬਾਗ਼ੀਂ ਫੁੱਲ ਖਿੜਦੇ ਹਨ। ਸਭਿਆਚਾਰਕ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਦਾ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਅਤੇ ਨੌਜਵਾਨਾਂ ਦੀ ਖੁਸ਼ੀ ਦਾ ਚਾਅ ਸਾਂਭਿਆ ਨਹੀਂ ਜਾਂਦਾ।

ਰਾਜ ਪੱਧਰੀ ਪਤੰਗ ਮੁਕਾਬਲਾ

ਪੇਚਾ (ਪਤੰਗ ਕੱਟਣਾ) ਚੈਲੇਂਜ

‘ਪੇਚਾ ਮੁਕਾਬਲਾ’ ਇੱਕ ਮਜ਼ੇਦਾਰ ਅਤੇ ਰੋਮਾਂਚ ਭਰਪੂਰ ਮੁਕਾਬਲਾ ਹੈ। ਜਿਸ ਵਿੱਚ ਪ੍ਰਤੀਯੋਗੀ ਨਾ ਕੇਵਲ ਪਤੰਗ ਉਡਾਉਣਗੇ ਬਲਕਿ ਆਪਣੀ ਪਤੰਗ ਉਡਾਉਣ ਦੀ ਕਾਬਲੀਅਤ ਨੂੰ ਵਰਤਦੇ ਹੋਏ ਦੂਸਰੇ ਪ੍ਰਤੀਯੋਗੀਆਂ ਦੀ ਪਤੰਗਾਂ ਨੂੰ ਵੀ ਕੱਟਣਗੇ। ਇਸ ਤਰ੍ਹਾਂ ਜਿਹੜਾ ਪ੍ਰਤੀਯੋਗੀ ਬਾਕੀ ਸਾਰੇ ਪ੍ਰਤੀਯੋਗੀਆਂ ਦੀ ਪਤੰਗਾਂ ਕੱਟਣ ਵਿੱਚ ਸਫਲ ਰਹੇਗਾ, ਉਸਨੂੰ ਇਸ ਮੁਕਾਬਲੇ ਵਿੱਚ ਜੇਤੂ ਕਰਾਰ ਦਿੱਤਾ ਜਾਵੇਗਾ।

ਇਹ ਮੁਕਾਬਲਾ ਤੈਅ ਨਿਯਮਾਂ ਅਨੁਸਾਰ ਕਰਵਾਇਆ ਜਾਵੇਗਾ, ਜਿਸ ਵਿੱਚ ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ। ਇਸ ਮੁਕਾਬਲੇ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸ਼੍ਰੇਣੀ ਵਿੱਚ ਵੱਖਰਾ ਇਨਾਮ ਦਿੱਤਾ ਜਾਵੇਗਾ। ਇਨਾਮਾਂ ਦੀਆਂ ਸ਼੍ਰੇਣੀਆਂ ਹੇਠ ਅਨੁਸਾਰ ਹਨ:-

1) ਪੁਰਸ਼ ਮੁਕਾਬਲੇ ਵਿੱਚ ਆਖਰੀ ਸਰਵਾਈਵਿੰਗ ਪਤੰਗ :- 50,000/- ਰੁਪਏ
2) ਮਹਿਲਾ ਮੁਕਾਬਲੇ ਵਿੱਚ ਆਖਰੀ ਬਚੀ ਪਤੰਗ :- 50,000/- ਰੁਪਏ
3) ਅੰਡਰ - 10 ਮੁਕਾਬਲੇ (ਪੁਰਸ਼) ਵਿੱਚ ਆਖਰੀ ਸਰਵਾਈਵਿੰਗ ਪਤੰਗ :- 50,000/- ਰੁਪਏ
4) ਅੰਡਰ - 10 ਮੁਕਾਬਲੇ (ਮਹਿਲਾ) ਵਿੱਚ ਆਖਰੀ ਸਰਵਾਈਵਿੰਗ ਪਤੰਗ :- 50,000/- ਰੁਪਏ

ਇਸ ਪ੍ਰਤੀਯੋਗਤਾ ਵਿੱਚ ਪਹਿਲਾਂ ਨਾਕ ਆਊਂਟ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਜੇਤੂ ਪ੍ਰਤੀਯੋਗੀ ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਜੋ ਕਿ ਮਿਤੀ 27 ਜਨਵਰੀ ਅਤੇ 28 ਜਨਵਰੀ 2025 ਨੂੰ ਹੋਣੇ ਹਨ, ਵਿੱਚ ਪ੍ਰਵੇਸ਼ ਕਰਨਗੇ। ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਵਿੱਚ ਜੇਤੂ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਸਭ ਤੋਂ ਵੱਡਾ ਪਤੰਗਬਾਜ਼

‘ਸਭ ਤੋਂ ਵੱਡਾ ਪਤੰਗਬਾਜ’ ਇਕ ਮਨਮੋਹਕ ਮੁਕਾਬਲਾ ਹੈ, ਜਿਸ ਵਿੱਚ ਸਭ ਤੋਂ ਵੱਡੇ ਪਤੰਗ ਉਡਾਉਣ ਵਾਲੇ ਪ੍ਰਤੀਯੋਗੀ ਨੂੰ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ। ਇਹ ਜਰੂਰੀ ਹੋਵੇਗਾ ਕਿ ਪ੍ਰਤੀਯੋਗੀ ਆਪਣਾ ਪਤੰਗ ਲਗਾਤਾਰ 10 ਮਿੰਟਾਂ ਲਈ ਉਡਾਉਣ। ਜੋ ਪ੍ਰਤੀਯੋਗੀ ਆਪਣਾ ਪਤੰਗ ਲਗਾਤਾਰ 10 ਮਿੰਟ ਤੱਕ ਨਹੀਂ ਉੱਡਾ ਪਾਵੇਗਾ ਉਸਨੂੰ ਅਯੋਗ ਕਰਾਰ ਕਰ ਦਿੱਤਾ ਜਾਵੇਗਾ।

ਇਸ ਮੁਕਾਬਲੇ ਵਿੱਚ ਜੇਤੂ ਲਈ 2 ਲੱਖ ਦਾ ਇਨਾਮ ਨਿਰਧਾਰਿਤ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਪ੍ਰਤੀਯੋਗੀ ਵੈੱਬਸਾਈਟ ਤੇ ਰਜਿਸਟਰੇਸ਼ਨ ਕਰਵਾਉਣਗੇ। ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਪਤੰਗ ਅਤੇ ਡੋਰ ਹਰ ਪ੍ਰਤੀਯੋਗੀ ਵੱਲੋਂ ਆਪ ਹੀ ਲਿਆਂਦੀ ਜਾਵੇਗੀ। ਇਸ ਮੁਕਾਬਲੇ ਵਿੱਚ ਕੇਵਲ ਕਾਗਜ ਜਾਂ ਕੱਪੜੇ (ਫੈਬਰਿਕ) ਵਰਗੀਆਂ ਵਾਤਾਵਰਣ ਅਨੁਕੂਲਿਤ ਚੀਜ਼ਾਂ ਨਾਲ ਤਿਆਰ ਪਤੰਗ ਹੀ ਵਰਤੇ ਜਾਣਗੇ।

ਇਹ ਧਿਆਨਯੋਗ ਹੈ ਕਿ ਇਸ ਮੁਕਾਬਲੇ ਵਿੱਚ ਕਿਸੇ ਵੀ ਪ੍ਰਤੀਯੋਗੀ ਵੱਲੋਂ ਚਾਈਨਿਜ ਮਾਂਝਾ/ਡੋਰ ਅਤੇ ਪਲਾਸਟਿਕ/ਪਾਲੀਥਿਨ ਨਾਲ ਬਣੇ ਪਤੰਗ ਦੀ ਵਰਤੋ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵੀ ਪ੍ਰਤੀਯੋਗੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਰੈਫਰੀ ਵੱਲੋਂ ਉਸਨੂੰ ਅਯੋਗ ਕਰਾਰ ਕਰ ਦਿੱਤਾ ਜਾਵੇਗਾ।

About Festival

Schedule Plan

  • Day 01 22 Jan 2025
  • Day 02 23 Jan 2025
  • Day 03 24 Jan 2025
  • Day 04 25 Jan 2025
  • Final Round 27 Jan 2025
  • Cultural Festival 28 Jan 2025
ਸਾਡੀਆਂ ਪੁਰਾਣੀਆਂ ਯਾਦਾਂ

ਫਿਰੋਜ਼ਪੁਰ ਪਤੰਗ ਫੈਸਟੀਵਲ - 2024

Festival Activities

Reach us

Direction for the
Final Round

  • Time

January 27, 2025 to January 28, 2025

09:00 AM - 05:00 PM

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ (ਪੰਜਾਬ)

SBS ਸਟੇਟ ਯੂਨੀਵਰਸਿਟੀ, SBSSU, ਮੋਗਾ ਰੋਡ, ਫ਼ਿਰੋਜ਼ਪੁਰ, ਪੰਜਾਬ 152004