ਪਤੰਗਬਾਜ਼ੀ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਔਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। | |
---|---|
ਪਤੰਗਬਾਜ਼ੀ ਦੇ ਮੁਕਾਬਲਿਆਂ ਲਈ ਦਾਖਲੇ ਦੇ ਸਮੇਂ ਆਈ.ਡੀ. ਪਰੂਫ਼ ਅਤੇ ਇੱਕ ਐਡਮਿਟ ਕਾਰਡ ਜੋ ਵੈਬਸਾਈਟ ਤੋਂ ਡਾਊਨਲੋਡ ਕਰਕੇ ਲਿਆਉਣਾ ਲਾਜਮੀ ਹੈ। | |
ਈਵੈਂਟ ਸਟਾਲ ਤੋਂ ਭਾਰਤੀ ਮਾਂਝਾ/ਪਤੰਗ ਵੀ ਖਰੀਦੇ ਜਾ ਸਕਦੇ ਹਨ। | |
ਮੁਕਾਬਲੇ ਵਿੱਚ ਸਿਰਫ 6/9 ਤਾਰ ਸੂਤੀ ਧਾਗੇ/ਭਾਰਤੀ ਮਾਂਝੇ ਦੀ ਇਜਾਜ਼ਤ ਹੈ। ਚੀਨੀ ਅਤੇ ਨਾਈਲੋਨ ਧਾਗੇ/ਮਾਂਝੇ ਦੀ ਇਜਾਜ਼ਤ ਨਹੀਂ ਹੈ। | |
ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ। | |
ਆਓ ਇਸ ਤਿਉਹਾਰ ਨੂੰ ਪਲਾਸਟਿਕ ਮੁਕਤ ਰੱਖ ਕੇ ਵਾਤਾਵਰਨ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਈਏ। |
‘ਪੇਚਾ ਮੁਕਾਬਲਾ’ ਇੱਕ ਮਜ਼ੇਦਾਰ ਅਤੇ ਰੋਮਾਂਚ ਭਰਪੂਰ ਮੁਕਾਬਲਾ ਹੈ। ਜਿਸ ਵਿੱਚ ਪ੍ਰਤੀਯੋਗੀ ਨਾ ਕੇਵਲ ਪਤੰਗ ਉਡਾਉਣਗੇ ਬਲਕਿ ਆਪਣੀ ਪਤੰਗ ਉਡਾਉਣ ਦੀ ਕਾਬਲੀਅਤ ਨੂੰ ਵਰਤਦੇ ਹੋਏ ਦੂਸਰੇ ਪ੍ਰਤੀਯੋਗੀਆਂ ਦੀ ਪਤੰਗਾਂ ਨੂੰ ਵੀ ਕੱਟਣਗੇ। ਇਸ ਤਰ੍ਹਾਂ ਜਿਹੜਾ ਪ੍ਰਤੀਯੋਗੀ ਬਾਕੀ ਸਾਰੇ ਪ੍ਰਤੀਯੋਗੀਆਂ ਦੀ ਪਤੰਗਾਂ ਕੱਟਣ ਵਿੱਚ ਸਫਲ ਰਹੇਗਾ, ਉਸਨੂੰ ਇਸ ਮੁਕਾਬਲੇ ਵਿੱਚ ਜੇਤੂ ਕਰਾਰ ਦਿੱਤਾ ਜਾਵੇਗਾ।
ਇਹ ਮੁਕਾਬਲਾ ਤੈਅ ਨਿਯਮਾਂ ਅਨੁਸਾਰ ਕਰਵਾਇਆ ਜਾਵੇਗਾ, ਜਿਸ ਵਿੱਚ ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ। ਇਸ ਮੁਕਾਬਲੇ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸ਼੍ਰੇਣੀ ਵਿੱਚ ਵੱਖਰਾ ਇਨਾਮ ਦਿੱਤਾ ਜਾਵੇਗਾ। ਇਨਾਮਾਂ ਦੀਆਂ ਸ਼੍ਰੇਣੀਆਂ ਹੇਠ ਅਨੁਸਾਰ ਹਨ:-
1) | ਪੁਰਸ਼ ਮੁਕਾਬਲੇ ਵਿੱਚ ਆਖਰੀ ਸਰਵਾਈਵਿੰਗ ਪਤੰਗ :- | 50,000/- ਰੁਪਏ |
---|---|---|
2) | ਮਹਿਲਾ ਮੁਕਾਬਲੇ ਵਿੱਚ ਆਖਰੀ ਬਚੀ ਪਤੰਗ :- | 50,000/- ਰੁਪਏ |
3) | ਅੰਡਰ - 10 ਮੁਕਾਬਲੇ (ਪੁਰਸ਼) ਵਿੱਚ ਆਖਰੀ ਸਰਵਾਈਵਿੰਗ ਪਤੰਗ :- | 50,000/- ਰੁਪਏ |
4) | ਅੰਡਰ - 10 ਮੁਕਾਬਲੇ (ਮਹਿਲਾ) ਵਿੱਚ ਆਖਰੀ ਸਰਵਾਈਵਿੰਗ ਪਤੰਗ :- | 50,000/- ਰੁਪਏ |
ਇਸ ਪ੍ਰਤੀਯੋਗਤਾ ਵਿੱਚ ਪਹਿਲਾਂ ਨਾਕ ਆਊਂਟ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਜੇਤੂ ਪ੍ਰਤੀਯੋਗੀ ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਜੋ ਕਿ ਮਿਤੀ 27 ਜਨਵਰੀ ਅਤੇ 28 ਜਨਵਰੀ 2025 ਨੂੰ ਹੋਣੇ ਹਨ, ਵਿੱਚ ਪ੍ਰਵੇਸ਼ ਕਰਨਗੇ। ਅੰਤਿਮ ਮੁਕਾਬਲੇ (ਗ੍ਰੈਂਡ ਫਾਈਨਲ) ਵਿੱਚ ਜੇਤੂ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
‘ਸਭ ਤੋਂ ਵੱਡਾ ਪਤੰਗਬਾਜ’ ਇਕ ਮਨਮੋਹਕ ਮੁਕਾਬਲਾ ਹੈ, ਜਿਸ ਵਿੱਚ ਸਭ ਤੋਂ ਵੱਡੇ ਪਤੰਗ ਉਡਾਉਣ ਵਾਲੇ ਪ੍ਰਤੀਯੋਗੀ ਨੂੰ ਵਿਜੇਤਾ ਘੋਸ਼ਿਤ ਕੀਤਾ ਜਾਵੇਗਾ। ਇਹ ਜਰੂਰੀ ਹੋਵੇਗਾ ਕਿ ਪ੍ਰਤੀਯੋਗੀ ਆਪਣਾ ਪਤੰਗ ਲਗਾਤਾਰ 10 ਮਿੰਟਾਂ ਲਈ ਉਡਾਉਣ। ਜੋ ਪ੍ਰਤੀਯੋਗੀ ਆਪਣਾ ਪਤੰਗ ਲਗਾਤਾਰ 10 ਮਿੰਟ ਤੱਕ ਨਹੀਂ ਉੱਡਾ ਪਾਵੇਗਾ ਉਸਨੂੰ ਅਯੋਗ ਕਰਾਰ ਕਰ ਦਿੱਤਾ ਜਾਵੇਗਾ।
ਇਸ ਮੁਕਾਬਲੇ ਵਿੱਚ ਜੇਤੂ ਲਈ 2 ਲੱਖ ਦਾ ਇਨਾਮ ਨਿਰਧਾਰਿਤ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਪ੍ਰਤੀਯੋਗੀ ਵੈੱਬਸਾਈਟ ਤੇ ਰਜਿਸਟਰੇਸ਼ਨ ਕਰਵਾਉਣਗੇ। ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਪਤੰਗ ਅਤੇ ਡੋਰ ਹਰ ਪ੍ਰਤੀਯੋਗੀ ਵੱਲੋਂ ਆਪ ਹੀ ਲਿਆਂਦੀ ਜਾਵੇਗੀ। ਇਸ ਮੁਕਾਬਲੇ ਵਿੱਚ ਕੇਵਲ ਕਾਗਜ ਜਾਂ ਕੱਪੜੇ (ਫੈਬਰਿਕ) ਵਰਗੀਆਂ ਵਾਤਾਵਰਣ ਅਨੁਕੂਲਿਤ ਚੀਜ਼ਾਂ ਨਾਲ ਤਿਆਰ ਪਤੰਗ ਹੀ ਵਰਤੇ ਜਾਣਗੇ।
ਇਹ ਧਿਆਨਯੋਗ ਹੈ ਕਿ ਇਸ ਮੁਕਾਬਲੇ ਵਿੱਚ ਕਿਸੇ ਵੀ ਪ੍ਰਤੀਯੋਗੀ ਵੱਲੋਂ ਚਾਈਨਿਜ ਮਾਂਝਾ/ਡੋਰ ਅਤੇ ਪਲਾਸਟਿਕ/ਪਾਲੀਥਿਨ ਨਾਲ ਬਣੇ ਪਤੰਗ ਦੀ ਵਰਤੋ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਵੀ ਪ੍ਰਤੀਯੋਗੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਰੈਫਰੀ ਵੱਲੋਂ ਉਸਨੂੰ ਅਯੋਗ ਕਰਾਰ ਕਰ ਦਿੱਤਾ ਜਾਵੇਗਾ।